ਮੰਗਲਾਚਰਨ
Akali Phula Singh's Shahidi

ਸਵੈਯਾ । ਪਾਇ ਦੁਗਾੜਾ ਬੰਦੂਕ ਬਿਖੇ, ਤਕ ਕੇ ਸੁ ਨਿਸ਼ਾਨ ਪਠਾਣ ਚਲਾਇਓ ।
The Pattan placed two bullets in his barrel and aimed before shooting
ਫੂਲਾ ਸਿੰਘ ਕੋ ਮਾਥਾ ਸੋ ਫੋੜ ਗਈ, ਤਈ ਲਾਗਤ ਹੀ ਸੁਰਧਾਮ ਸਿਧਾਇਓ ।
The bullet ripped [Akali] Phula Singh's forehead apart, when it struck he travelled to the heavens
ਪ੍ਰਾਣ ਚਲੇ ਤੀਹ ਬਖਾਨ ਇਹੀ, ਨਹਿ ਰੰਚਕ ਹੂੰ ਗਜ ਪਾਛੇ ਹਿਲਾਇਓ ।
He took 30 breathes its said and didn't not even in the slightest move the elephant back
ਧਿਆਨ ਧਰਿਓ ਇਤ ਮੇਂ ਗੁਰ ਕੋ, ਤਬ ਦੇਹ ਕੋ ਤਿਆਗ ਸ਼ਹੀਦ ਹੋ ਧਾਇਓ ।99।
His attention was focused upon the Guru, and then the martyr left his body.
ਦੋਹਰਾ । ਫੂਲਾ ਸਿੰਘ ਕਉ ਮਾਰਕੇ, ਭਏ ਪ੍ਰਸੰਨ ਪਠਾਣ ।
The Pattans were in joy having killed Phula Singh
ਅਬ ਸਿੰਘਨ ਕਉ ਜੀਤ ਹੈ, ਮੂਯੋ ਬੜੋ ਬਲਵਾਨ ।100।
Now victory against the Singhs is clear, after this powerful warrior has been killed.
ਕਬਿੱਤ । ਫੂਲਾ ਸਿੰਘ ਸਿੰਘਨ ਮੇਂ ਭਯੋ ਹੈ ਸ਼ਹੀਦ ਇਹ, ਤੁਰਕਨ ਕਉ ਸੰਗ ਜੰਗ ਕੀਓ ਜੋ ਅਪਾਰ ਹੈ ।
Phula Singh obtained Shahidi amongst other Singhs, who were conducting an endless battle against the Turks
ਔਰ ਬਹੁਤ ਸਿੰਘ ਜੰਗ ਗੰਗ ਅਸ਼ਨਾਨ ਕਰ, ਪਾਈ ਮੋਖ ਪਦਵੀ, ਸੋ ਭਯੋ ਜੈ ਜੈ ਕਾਰ ਹੈ ।
Many other Singhs in battle bathed in the Ganges, purifying themselves obtaining liberation, the cries of victory sounded off [as they traveled to the heavens]
ਪੰਥ ਪੈਜ ਰਾਖਣ ਕਉ ਸੀਸ ਦੀਣੋ ਭਲੀ ਭਾਂਤ, ਜੀਤ ਕੈ ਦੁਰਾਨੀ ਜਸ ਲੀਣੋ ਸੁਭ ਸਾਰ ਹੈ ।
To keep the honour of the Panth they gave their head in such an incredible way, defeating the Durranis, obtaining such fine praise
ਫਰੰਗੀ ਹੂੰ ਕੇ ਜੀਤਨ ਕੀ ਹੋਤੀ ਰਿਸ ਸਦਾ ਮਨ, ਆਵੇਗੋ ਭੁਜੰਗੀ ਸੋ ਸ਼ਹੀਦ ਰੂਪ ਧਾਰ ਹੈ ।101।
They always had the desire to fiercely defeat the Europeans, thinking, the Shahids will take form as Bhujangis to kill them
ਦੋਹਰਾ । ਫੂਲਾ ਸਿੰਘ ਜਬ ਮਾਰਿਓ, ਸੁਣੀ ਸਾਰ ਸਰਕਾਰ ।
When the entire leadership heard of Phula Singh's death
ਐਸੋ ਸਿੰਘ ਮਹਾਬਲੀ, ਵਿਰਲਾ ਹਮ ਦਰਬਾਰ ।102।
They said, 'what a rare powerful Singh we had in our court'
ਫਤਿਹਨਾਮਾ ਗੁਰੂ ਖਾਲਸਾ ਜੀ ਕਾ, ਕ੍ਰਿਤ: ਗਣੇਸ਼ਦਾਸ
Fatehnama Guru Khalsa Ji Ka, author: Ganesh Das, page 190