ਮੰਗਲਾਚਰਨ
Consumption of Intoxicants - Khalsa Dharam Shastar (1914)

ਅਫੀਮ ਅਤੇ ਸੁੱਖੇ ਵਿਚ ਇਹ ਗੱਲ ਨਹੀਂ ਇਨਾਂ ਦਾ ਅਮਲ ਵਿਸ਼ੇਵਿਕਾਰਾਂ ਵਲ ਨਹੀਂ ਜੋੜਦਾ । ਥੋੜਾ ਅਮਲ ਕਰਨੇ ਕਰ ਬੁੱਧੀ ਤੇਜ ਹੋਂਦੀ ਹੈ । ਜੌਹਿਰੀ ਲੋਕ ਸੁੱਖਾ ਛਕਕੇ ਜਵਾਹਿਰਾਂਦੀ ਪਰਖ ਚੰਗੀ ਕਰਦੇ ਹਨ । ਕਾਰਣ ਇਹ ਕਿ ਮਨ ਦੀ ਬ੍ਰਿਤੀ ਨੂੰ ਇਕਾਗਰ ਕਰਦਾ ਹੈ । ਥਕੇ ਮਾਂਦੇ ਲਈ ਇਹ ਅਮਲ ਸਵਾਰੀ ਅਤੇ ਮੁੱਠੀ ਚਾਪੀ ਦਾ ਕੰਮ ਦੇਂਦੇ ਹਨ ।
It is not the case with Opium and Cannabis that in taking them one is attached to vices. Taking a little [of these] intoxicants makes the intellect sharp. Jewelers consume cannabis to help them in their process of authenticating and valuing jewelry. The reason for this is because [the consumption of cannabis] focuses the mind. Riding these intoxicants helps to alleviate fatigue and to perform massage.
ਦੁੱਧ ਮੱਖਣ ਘਿਉ ਆਦਿਕ ਪੁਸ਼ਟ ਖੁਰਾਕਾਂ ਨੂੰ ਹਜ਼ਮ ਕਰਾਕੇ ਪੁਸ਼ਟੀ ਦੇਂਦੇ ਹਨ । ਪਤਲੀ ਧਾਂਤ ਨੂੰ ਗਾਹੜਾ ਕਰਕੇ ਬਲੀ ਕਰਦੇ ਹਨ । ਦੇਸ ਪਰਦੇਸ ਵਿਚ ਪਾਣੀ ਲਾਗ ਨਹੀਂ ਹੋਂਦੀ । ਭਜਨਵਾਨਾਂ ਨੂੰ ਇਕਾਗਰ ਬ੍ਰਿਤੀ ਕਰਕੇ ਭਜਨ ਵਿਚ ਜੋੜਦਾ ਹਨ । ਕੋਈ ਪਾਪ ਇਹਨਾ ਤੋਂ ਨਹੀਂ ਉਪਜਦੇ । ਤਾਂਤੇ ਅਮਲ ਖਾਉਣ ਦੀ ਲੋੜ ਵਾਲਿਆਂ ਨੂੰ ਕੇਵਲ ਸੁਖ ਨਿਧਾਨ ਅਤੇ ਛਤ੍ਰਧਾਰ ਦੇ ਛਕਣ ਦੀ ਹੀ ਪ੍ਰਵਾਨਗੀ ਹੈ ।
[The consumption of opium and cannabis] enables digestion of heavy foods like milk, butter, clarified butter, etc, enabling their absorption to give strength. It strengthens and thickens semen. It stops diarrhea, as a result from traveling. It focuses the mind of devotional people on their devotional practice. No sins arise from consuming [opium and cannabis]. For those who need to consume an intoxicant then only the consumption of the Treasure of Happiness [Sukh Nidhan, Cannabis] and Chhatardhara [Opium] are permitted.
Khalsa Dharam Shastar (1914), author: Avatar Singh Vahiria
Page 410.