• ਮੰਗਲਾਚਰਨ

Forgiveness or Force? - by Guru Gobind Singh


Below is a passage from Gurpratap Suraj Prakash Granth [written 1843] which describes a meeting between Guru Gobind Singh and members of the Dadupanthi group of holy men. A discussion occurs in which the Guru and Jait, a member of the Dadupanthis, differ on whether forgiveness or force is the best response to atrocity.


ਜੈਤ ਕਹੈ 'ਹਮਰੋ ਗੁਰ ਭਾਖਾ । ਛਿਮਾ ਬਿਖੈ ਸਗਰੋ ਗੁਨ ਰਾਖਾ ।ਜਿਮ ਕਰਨੀ ਸੋ ਰਾਹੁ ਬਤਾਯੋ ' । ਪੁਨ ਦੋਹਾ ਕਹਿ ਔਰ ਸੁਨਾਯੋ ।21।

Jait said [to the Guru], "Our Guru has told us, within forgiveness all virtue is held, this is the path of action we have been told", then Jait recited a couplet.


ਦੋਹਰਾ । 'ਦਾਦੂ ਸਮਾ ਬਿਚਾਰਿ ਕੈ ਕਲਿ ਕਾ ਲੀਜੈ ਭਾਇ । ਜੇ ਕੋ ਮਾਰੈ ਢੀਮ ਇਟ ਲੀਜੈ ਸੀਸ ਚਢਾਇ ' ।22।

"Dadu, in contemplating the state of our Age of Darkness, if one hits you with a mud brick, then lower your head [and forgive them]."


ਚੌਪਈ । ਸੁਨਿ ਗੁਰ ਕਹ੍ਯੋ ' ਤੁਮਹੁ ਇਮ ਕਰਨੀ । ਪੰਥ ਨ੍ਰਿਵਿਰਤ ਤਿਨਹੁ ਕਹੁ ਬਰਨੀ । ਜਿਨਹੁ ਕੁਕਰਮ ਹਟਾਵਨਿ ਕਰਨੋ । ਤਿਨ ਕੋ ਅਪਰ ਬਿਧੀ ਸੋਂ ਬਰਨੋ ।23।

The Guru listening to this remarked, "That may be your path of action for your Panth, but [for us] to stop the spread of evil action, one must take a different method.


ਦੋਹਰਾ ।'ਦਾਦੂ ! ਸਮਾਂ ਬਿਚਾਰ ਕੈ ਕਲਿਕਾ ਲੀਜੈ ਭਾਇ ।ਜੇ ਕੋ ਮਾਰੈ ਈਟ ਢੀਮ ਪਾਥਰ ਹਨੈ ਰਿਸਾਇ ' ।24।

Dadu, in contemplating the state of our Age of Darkness, if one hits you with a mud brick, ferociously strike back with a stone bolder."


ਚੌਪਈ ।ਸੁਨਿ ਕਰਿ ਸਿੰਘਾ ਸਭਾ ਗਨ ਸਾਧੂ । 'ਨਹਿਂ ਸਹੀਅਹਿਂ ਦੁਸ਼ਟਨਿ ਅਪਰਾਧੂ ' ।ਹਸੇ ਸਕਲ ਹੀ ਮੋਦ ਬਢਾਇ । 'ਵਾਹੁ ਵਾਹੁ ਬਚ ' ਕਹੇ ਸੁਨਾਇ ।25।

The congregation of Singhs and Sadhus [holy men] laughed and applauded the Guru with praise of 'Vah Vah' [astonishment], before they remarked, "We will not tolerate the wicked and evil doers".


ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਐਨ 1 ਅਧਿਆਇ 36 ਕ੍ਰਿਤ: ਮਹਾਂਕਵੀ ਸੰਤੋਖ ਸਿੰਘ [1843]

Gurpratap Suraj Prakash Granth, Ain 1, Chapter 36

Written by the Great Poet, Santhok Singh [1843]

708 views0 comments

Recent Posts

See All