• Manglacharan FB
  • Manglacharan IG
  • Manglacharan YouTube

© 2017-2019 Manglacharan. All Rights Reserved.

Humble request for donation to Manglacharan Patreon

https://www.patreon.com/manglacharan

  • ਮੰਗਲਾਚਰਨ

Kirpal Das Udasi


ਮੁਸਕਾਇ ਪ੍ਰਭੂ ਤਬਿ ਬਾਕ ਕਹ੍ਯੋ। ਹਤਿ ਖਾਨ ਹਯਾਤ ਰਿਦੈ ਜੁ ਚਹ੍ਯੋ । ਬਿਦਤੀ ਜਗ ਮੈਂ ਜਿਮ ਭੀਮ ਗਦਾ । ਕੁਤਕਾ ਤਿਮ ਜਾਨਹਿ ਲੋਕ ਸਦਾ ।੨੪।

Laughing, Guru Gobind Singh then said, "If in your heart you desire to kill Hayat Khaan, your club will then be forever known to the world, just like the story of Bheem's mace is spread throughout the world."


ਗੁਰ ਕੇ ਸੁਨਿ ਬਾਕ ਅਨੰਦ ਭਯੋ । ਬਲ ਸਾਥ ਸੁ ਹਾਥ ਸੰਭਾਰਿ ਲਯੋ । ਜਿਹ ਦੀਰਘ ਦੇਹ ਸੁ ਪੇਟ ਮਹਾਂ । ਭੁਜ ਲੰਬ ਦੋਊ ਬਡ ਓਜ ਲਹਾ ।੨੫।

Listening to the words of the Guru, Kirpal Das was in great bliss and mustered up all of his strength in his hands. His body is tall with a large belly, and both his arms are strong and lengthy


ਜਟ ਜੂਟ ਜੁਟ੍ਯੋ ਜਿਹ ਸੀਸ ਧਰੇ । ਸਭਿ ਅੰਗਨ ਬੀਚ ਬਿਭੂਤਿ ਧਰੇ। ਨਿਜ ਤੇਜ ਤੁਰੰਗ ਧਵਾਇ ਚਲ੍ਯੋ । ਦਲ ਖਾਨਨ ਕੋ ਤਤਕਾਲ ਦਲ੍ਯੋ । ੨੬।

Upon his head are matted dreads tied up, and has adorned his body with ash. He quickly, on his speedy horse he galloped onwards towards the army of Hayat Khaan to destroy them


ਤਨ ਭੈਰਵ ਭੇਖ ਸੁਪੈਦ ਕਰ੍ਯੋ । ਦ੍ਰਿਗ ਆਨਨ ਲਾਲ ਸੁ ਕੋਪ ਭੂਰ੍ਯੋ । ਡਰਪਾਇ ਪਠਾਨਨ ਅਗ੍ਰ ਭਯੋ । ਤਤਕਾਲ ਹਯਾਤ ਬੰਗਾਰ ਲਯੋ ।੨੭।

He has made his entire body a fierce white, like Shiva, with red eyes he was filled with rage. The Pattans, although scared, came forward, and he instantly then began challenging Hayat Khan to fight


ਕਿਤ ਜਾਤਿ ਭਜ੍ਯੋ ਇਤ ਹੋਹੁ ਖਰ੍ਯੋ। ਮਮ ਸਾਥ ਕ੍ਰਿਪਾਨ ਨਿਕਾਰ ਲਰ੍ਯੋ। ਹਮਰੇ ਬਹੁ ਬੀਰ ਹਤੇ ਰਨ ਮੈਂ । ਅਬਿ ਸਨਮੁਖ ਧੀਰ ਧਰੋ ਮਨ ਮੈਂ ।੨੮।

"What caste are you that would run away? Stand here with me and fight, pull out your swords from their sheath and fight with me! I have killed many warriors in this battle, now face me straight on with determination in your mind!"


ਸੁਨਿ ਖਾਨ ਮੁਰ੍ਯੋ ਲਲਕਾਰਤਿ ਹੀ । ਜਿਮ ਨਾਗ ਕਿ ਪੂੰਛਹਿ ਦਾਬਤਿ ਹੀ । ਹੁਇ ਸੰਮੁਖ ਦੋਨਹੁ ਬੀਰ ਖਰੇ । ਤਰਵਾਰ ਨਿਕਾਰਿਯ ਕੋਪ ਭਰੇ ।੨੯।

Listening to this challenge Hayat Khain turned around, just like how a snake turns his head back when having its tail pinned. Both warriors standing ready faced each other, and filled with great rage Hayat Khan unsheathed his sword


ਕੁਤਕਾ ਬਡ ਮੋਟ ਸੰਭਾਰਿ ਤਬੈ । ਦਲ ਦੋਇਨ ਕੇ ਭਟ ਦੇਖਿ ਸਬੈ । ਲਖਿ ਸਾਧ ਬਿਭੂਤਿ ਜਟਾਉ ਧਰੇ । ਗਿਰਨਾਥ ਪਠਾਨ ਦਿਸੰਤਿ ਖਰੇ ।੩੦।

Kirpal Das then readied his large and wide club while both armies all looked on at the two warriors, they saw the ascetic [Kirpal Das] covered in ash with dreadlocks, and standing opposite him they saw the hill Raja, Hayat Khan


ਇਹ ਜੁੱਧ ਭਲੋ ਹਠ ਸਾਧ ਕਿਯੋ । ਹਿਤ ਮਾਰਨ ਕੇ ਕੁਤਕਾ ਸੁ ਲਿਯੋ। ਤਜਿ ਕੈ ਰਨ ਦੇਖਨਿ ਦੋਇਨ ਕੋ । ਇਮ ਪੂਰਬ ਕੀਨਸਿ ਕੋਇ ਨ ਕੋ ।੩੧।

What a great battle this Sadhu, Kirpal Das, has engaged with, who has taken his club to kill Hayat Khan. Both armies now stopped fighting in battle just to watch, no one has ever seen such a battle before [between a Sadhu and such a general]


ਕਰਿ ਤੇਜ ਤੁਰੰਗ ਪਠਾਨ ਅਯੋ । ਤਰਵਾਰ ਨਿਕਾਰਿ ਉਭਾਰਿ ਲਯੋ । ਉਰ ਧੀਰਜ ਸੰਮੁਖ ਸਾਧ ਖਰ੍ਯੋ । ਕੁਤਕਾ ਗਹਿ ਨੈਕ ਨ ਹੀਯ ਡਰ੍ਯੋ ।੩੨।

The Pathan, Hayat Khan, rode quickly on his horse, unsheathed his sword and raised it high in the air. Kirpal Das with great poise stood straight on with Hayat Khan, holding his great club, he was not even remotely scared in his heart


ਤਬਿ ਖਾਨ ਹਯਾਤ ਸਮੀਪ ਢੁਕ੍ਯੋ । ਕਰਵਾਰ ਧਰੇ ਕਰ ਵਾਰ ਰੁਕ੍ਯੋ । ਕੁਤਕਾ ਕਰਿ ਅੱਗ੍ਰ ਬਚਾਇ ਭਲੇ । ਅਸਿ ਟੂਟ ਤਬੈ ਗਿਰਿਗਾ ਸੁ ਤਲੇ ।੩੩।

When Hayat Khan then approached close, gripping his sword he struck down, but was blocked by Kirpal Das, placing his club in front of the sword skillfully he broke the sword, which then fell, hitting the ground


ਭਭਕ੍ਯੋ ਸਮ ਕੇਹਰਿ ਸਾਧ ਤਬੈ । ਦਲ ਦੋਇ ਬਿਲੋਕਤਿ ਬੀਰ ਸਬੈ । ਕੁਤਕਾ ਬਲ ਸਾਥ ਸੰਭਾਰਿ ਲਯੋ । ਸਿਰ ਖਾਨ ਹਯਾਤ ਕੇ ਝਾਰ ਦਯੋ ।੩੪।

Then, roaring like a lion the Sadhu, Kirpal Dal, while the warriors of both armies were watching on, gathered his strength grasped his club and smashed down on the head of Hayat Khan


Gurpratap Suraj Prakash (1843), author: the Great Poet Santokh Singh

Rut 2, chapter 27Before the battle of Bhangani, a large Udasi contingent fled the Guru, below is the discussion regarding who is left.


ਬਿਕਸਿ ਬਦਨ ਅਰਬਿੰਦ ਬਖਾਨਾ । ਦੇਖ੍ਯੋ ਭਲੇ ਕਿ ਨਹਿ ਸੋ ਥਾਨਾ । ਗਏ ਭਾਜ ਸਗਲੇ ਇਕ ਬਾਰੀ । ਰਹ੍ਯੋ ਕਿ ਨਹਿ ਕੋ ਧੀਰਜ ਧਾਰੀ ।੨੭।

Chuckling slightly from his lotus mouth [Guru Gobind Singh] said, "Check that spot carefully [where the Udasis had left], if they all fled in one night without any perseverance, or if they actually stayed


ਰਾਖ੍ਯੋ ਬੀਜ ਕਿ ਉਖਰ੍ਯੋ ਸਾਰੇ । ਹੁਤੋ ਸਾਰ ਕੈ ਫੋਕਟ ਕ੍ਯਾਰੇ । ਸੁਨਿ ਸਿੱਖਨ ਕਰ ਜੋਰਿ ਉਚਾਰਾ । ਸਭਿਨਿ ਮਹੰਤ ਏਕ ਤਨ ਭਾਰਾ ।੨੮।

[Check] if there are any seeds left or if the whole field is uprooted, if the field is barren or not". Listening, the Sikh clasped his hands and replied, "Out of the group only one, the leader, who has hefty body, remains


ਮੁੰਦ੍ਰਿਤ ਲੋਚਨ ਕਰਿ ਥਿਰ ਹੋਵਾ । ਚੇਲਨ ਕੌ ਜੋ ਵਾਕ ਨ ਜੋਵਾ । ਨਾਮ ਕ੍ਰਿਪਾਲ ਮਨਹੁ ਸ਼ਿਵ ਬੈਸਾ । ਥਿਰ੍ਯੋ ਅਡੋਲ ਸਮਾਧੀ ਹੈਸਾ ।੨੯।

Wearing earrings, his eyes were closed, and didn't hear his disciples leave. Kirpal is his name, appearing as if Shiva himself, he remains in Samadhi unfazed [by anything]."


ਕਲਗੀਧਰ ਸ਼੍ਰੀ ਮੁਖ ਮੁਸਕਾਨੇ । ਭਏ ਪ੍ਰਸੰਨ ਕ੍ਰਿਪਾ ਰਸ ਸਾਨੇ । ਰਹ੍ਯੋ ਮੂਲ ਤੌ ਸਭਿ ਕਿਛ ਹੋਵੈ । ਸ਼ਾਖਾ ਪੱਤ੍ਰ ਫੂਲ ਫਲ ਜੋਵੈਂ ।੩੦।

The Plume-wearing Guru, with his blessed mouth, laughed and was extremely happy, bestowing his Grace [remarked], "If the root of a tree remains, that is all one needs, the tree will still grow, give leaves, flowers and fruit


ਜੇ ਕਰਿ ਜਰ ਉਖਰਤਿ ਇਸ ਬਾਰਾ । ਬਹੁਰ ਨ ਬਨਤੋ ਕਛੂ ਅਕਾਰਾ । ਗੁਰ ਘਰ ਤੇ ਜਾਤੇ ਇਹ ਟੂਟ । ਭੇਖ ਨ ਚਲਤਿ ਹੋਤ ਹੈਂ ਹੂਟ ।੩੧।

If the root is uprooted however, then nothing will sprout or grow. If [the Mahant] would break away and leave the House of the Guru, then the Udasi Sampradya would not continue and would be finished


ਜਬਿ ਲਗਿ ਹੈ ਜਿਸ ਕੋ ਸਿਰ ਕਾਇਮ । ਜਬ ਜਾਨੈ ਤਬਿ ਲੌ ਜੰਗ ਦਾਇਮ । ਰਹਯੋ ਮਹੰਤ ਜਿ ਧੀਰ ਨ ਛੋਰਾ । ਚੇਲਾ ਬਨਹਿ ਆਨਿ ਗਨ ਔਰਾ ।੩੨।

As long as the head [leader of an army] is functioning, the world knows that the battle is not lost. The Mahant has stayed, not forsaking his perseverance, he will make more disciplines


ਜਾਹੁ ਅਬਹਿ ਤਿਹ ਲੇਹੁ ਬੁਲਾਈ । ਰਖੀ ਭੇਖ ਕੀ ਲਾਜ ਬਡਾਈ ।

Now go and call Mahant Kirpal Das, who has kept the great honour of this Udasi Sampradya."


Gurpratap Suraj Prakash Granth (1843), author: the Great Poet Santokh Singh

Rut 2, Chapter 23