ਮੰਗਲਾਚਰਨ
Levels of Understanding - by Bhai Mani Singh Shahid

Sikhan Di Bhagat Mala [~1718-1738] is attributed to Bhai Mani Singh Shahid and is a compilation of short stories focused on the interaction between the Gurus and his Sikhs. An important discussion is had below where four Sikhs ask Guru Arjan Dev Ji why certain portions of Gurbani seemingly advocate for a contradictory philosophy with other portions of Gurbani. The view amongst Sampradyas [traditional learning schools], rooted in the explanation below, explains three levels of competency:
1) Karam Kand [the stage of Karma],
2) Upashana Kand [the stage of devotion], and
3) Gyaan Kand [the stage of wisdom].
ਭਾਈ ਜਟੂ ਭਾਈ ਭਾਨੂ ਭਾਈ ਤੀਰਥਾ ਭਾਈ ਨਿਹਾਲੂ ਚਾਰੇ ਜਾਤ ਦੇ ਚਢੇ ॥ ਗਰੂ ਅਰਜਨ ਜੀ ਦੀ ਹਜੂਰ ਆਏ ॥ ਤੇ ਅਰਦਾਸ ਕੀਤੀ ਗਰੀਬ ਨਵਾਜ ਇਕ ਥੇ ਤੇਰਾ ਬਚਨ ॥
Four members of the Chadha clan, Bhai Jattu, Bhai Bhanu, Bhai Tirtha, and Bhai Nihalu all approached Guru Arjan Dev Ji, and in front of the Guru made a supplication, asking, "Guru, on one hand you say:
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਛੁ ਨਾਹੀ ਹਾਥਿ ॥
Preservation and destruction both are done by the One; there is nothing in the hands of the individual. [Adi Guru Granth Sahib, M:5, Ang 281].
ਤੇ ਇਕ ਥੇ ਤੇਰਾ ਬਚਨ ਹੈ
And, in another instance you say,
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥ ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥
As one repeats so does he sow, the body is the field of actions. The ungrateful persons forget Hari and wander with doubt in reincarnation. [Adi Guru Granth Sahib, M:5, Ang 706].
ਜੇ ਆਪੇ ਹੀ ਕਰਦਾ ਹੈ ਕਰਾਂਵਦਾ ਹੈ ਤਾ ਅਸੀ ਭਾਵੈ ਕੁਝ ਕਰੀਏ ਅਸਾਨੂ ਕੀ ਦੋਸ ਹੈ ॥ ਤੇ ਜੇ ਕਰਮਾ ਦਾ ਫਲ ਅਸਾ ਭੋਗਣਾ ਹੈ ਤਾ ਕਰਮ ਵੀਚਾਰ ਕੈ ਕੀਚੈ ॥
If the One does everything, and the One makes everyone do everything; then no matter what we do; what is the percussion on us? And if everything lies in our own karmas, and we partake in the fruits of our own karmas; then what actions and reflections should we undertake?
ਅਸੀ ਕਵਨ ਵਚਨ ਮਂਨੀਏ ॥ ਅਰ ਕਉਨ ਨ ਮੰਨੀਏ ॥
Which one of these sayings should we accept? And which one should we disregard?"
ਤਾ ਬਚਨ ਹੋਇਆ ॥
Then the Guru responded,
"ਜੋ ਗੁਰਾਂ ਦੇ ਗਿਰੰਥ ਜੀ ਦੇ ਵਿਚ ਸਭਣਾ ਅਧਕਾਰ ਦੇ ਵਚਨ ਹੈਨਿ ॥ ਤੇ ਗੁਰੂ ਕੇ ਸਿਖ ਭੀ ਸਭਨਾ ਅਧਕਾਰਾ ਦੇ ਹੈਨਿ ॥
The sayings within the Guru Granth Ji are all associated with one's particular competency, and the Sikhs of the Guru represent all levels of competency.
ਇਕ ਕਰਮਾ ਦੇ ਅਧਕਾਰੀ ਹੁੰਦੇ ਹੈਨ ॥ ਤੇ ਜੇਹੜੇ ਕਰਮਾ ਦੇ ਅਧਿਕਾਰੀ ਹੈਨ ਉਨਾ ਪ੍ਰਤੀ ਏਹੁ ਵਚਨ - ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥
One level of competency is related to Karma, and to those who are in the competency of Karma, for those persons this saying is appropriate: "As one repeats so does he sow, the body is the field of actions." [Adi Guru Granth Sahib, M:5, Ang 706].
ਜੇਹੜੇ ਉਪਾਸਨਾ ਦੇ ਅਧਕਾਰੀ ਹੈਨਿ ॥ ਓਨਾਪ੍ਰਤਿ ਏਹੁ ਬਚਨ ਹੈਨ - ਕਰੈ ਕਰਾਵੈ ਆਪੇ ਆਪ ॥
Those who are the competency of Devotional worship [Upashana], for those persons this saying is appropriate: "Prabhu himself is the Cause of all Causes."
ਜੋ ਗਿਆਨ ਦੇ ਅਧਕਾਰੀ ਹੈਨ ਓਨਾਪ੍ਰਤਿ ਏਹੁ ਬਚਨ ਹੈਨ - ਘਟਘਟਿ ਅੰਤਰ ਸਰਬ ਨਿਰੰਤਰ ਹਰਿ ਏਕੋ ਪੁਰਖ ਸਮਾਣਾ ॥
For those who are the competency of Wisdom, for those persons this saying is appropriate: "Within each and every heart you are Omni-present, Hari is the One Being merged with all."
ਜੈਸੇ ਵੈਦ ਕੇ ਘਰ ਸਰਬ ਅਉਖਧ ਹੋਤੇ ਹੈਨ ॥ ਗਰਮੀ ਦੇ ਤਾਪ ਦਾ ਸਰਦੀ ਦੇ ਤਾਪ ਦਾ ਠੰਡ ਦੇ ਤਾਪ ਅਉਖਧ ਭਿੰਨ ਭਿੰਨ ਹੋਤਾ ਹੈ ॥
Just as in a doctor's office there are many different diseases present; just as a fever of warmth, cold weather, and a cold fever, there are numerous varieties of illnesses.
ਤੈਸੇ ਵੈਦ ਰੋਗੀ ਕੀ ਨਾਟਕਾ ਲਘੀ ਦੇਖ ਕਰ ਜੈਸਾ ਤਾਪ ਹੋਤਾ ਹੈ ਤੈਸਾ ਅਉਖਧ ਦੇਤੇ ਹੈ ॥ ਤਾ ਰੋਗੀ ਕਾ ਰੋਗ ਕਟਿਆ ਜਾਤਾ ਹੈ ॥
In this manner, a doctor in looking at the pulse and fluids prescribes the appropriate medicine for that illness, and through this manner he alleviates the illness that is suffered by the ill patient.
ਤੇ ਜੋ ਅਜਾਣ ਵੈਦ ਹੋਤਾ ਹੈ ਤਾ ਰੋਗੁ ਕਟਿਆ ਨਹੀ ਜਾਤਾ ॥ ਰੋਗ ਅਵਰ ਹੋਤਾ ਹੈ ਅਰ ਅਉਖਧ ਔਰ ਕਰਤਾ ਹੈ ॥
A uneducated doctor will not be able to relieve the illness of the patient. The illness will be of one kind and he will prescribe an irrelevant medicine.
ਤੈਸੇ ਸੰਤ ਜਨ ਜੋ ਹੈਨ ਪੁਰਖ ਕੇ ਵਚਨਾ ਦੁਆਰੇ ਅਰ ਕਰਮਾ ਦੁਆਰੇ ਪਛਾਣਦੇ ਹੈਨ ॥ ਰਸਨਾ ਦੁਆਰੇ ਹਿਰਦੇ ਕਾ ਮਤ ਮਲੂਮ ਹੋਦਾ ਹੈ ॥
In this manner, the Saints and Servants [of Hari] pay attention to the words and actions [of the Sikh]. In looking at their words, they come to know the inner understanding of their heart.
ਜੈਸੇ ਨਾਟਕਾ ਦੁਆਰਾ ਰੋਗੀ ਕੀ ਪਰੀਖਿਆ ਹੁੰਦੀ ਹੈ ॥ ਅਰ ਕਰਮਾ ਦੁਆਰੇ ਮਨੁਖ ਕੀ ਪਰੀਖਿਆ ਹੁੰਦੀ ਹੈ ॥
Just like conducting an examination by looking at the pulse and fluids of an ill patient, an examination of a Sikh is conducted by looking at their actions.
ਜੈਸੇ ਲਘੀ ਦੁਆਰਾ ਪਰੀਖਿਆ ਹੁੰਦੀ ਹੈ ॥ ਤੈਸੇ ਸੰਤ ਜਨ ਜਗਿਆਸੀ ਦਾ ਅਗਿਆਨ ਕਟਦੇ ਹੈਨ ॥
Just like an examination is conducted by looking at one's fluids, in this manner the Saints and Servants [of Hari] remove ignorance from faithful students.
ਜੈਸੇ ਜਗਿਆਸੀ ਦਾ ਅਧਕਾਰ ਦੇਦੇ ਹੈਨ ਤੈਸੇ ਉਪਦੇਸੁ ਦੇਦੇ ਹੈਨ ॥ ਤਾ ਤੇ ਤੁਸੀ ਭਗਤ ਦੇ ਅਧਕਾਰੀ ਹੋ ॥ ਸਦਾ ਭਜਨ ਸਿਮਰਨ ਕਰਨਾ ਤੇ ਸਿਖਾਂ ਦੀ ਟਹਲ ਕਰਿਆ ਕਰੋ ॥
Just according to the competency of a faithful student to that measure the level of teachings are given. You Sikhs [the four Chandhas] are the competency of a Devotion, and should always remain absorbed in devotion and in service of the Sikhs."
ਤਾ ਉਨਾ ਦਾ ਉਧਾਰ ਏਸੇ ਕਰ ਹੋਇਆ ॥67॥
In this manner the Guru provided them with their salvation.
ਸਿੱਖਾਂ ਦੀ ਭਗਤ ਮਾਲਾ, ਕ੍ਰਿਤ: ਭਾਈ ਮਨੀ ਸਿੰਘ ਸ਼ਹੀਦ, ਪੰਨਾ 96-97 Sikhan Di Bhagat Mala, author: Bhai Mani Singh Shahid, page 96-97