• ਮੰਗਲਾਚਰਨ

Sanmukh vs Vemukh



ਸਮੁੰਦਾ ਸਿਖੁ ਗੁਰੂ ਅਰਜਨ ਜੀ ਦੇ ਪਾਸ ਆਇਆ ਤੇ ਅਰਦਾਸ ਕੀਤੀ ਗਰੀਬ ਨਵਾਜ ਸਨਮੁਖ ਕਉਨ ਹੈਨ ਤੇ ਵੇਮੁਖ ਕਉਨ ਹੈਨ ॥ A Sikh of Guru Arjan Ji, Samunda, came towards the Guru and made a prayer, "Oh Nurterur of the Poor, who is a Sanmukh [Facing the Guru], and who is a Vemukh [Facing Away from the Guru]?" ਬਚਨ ਹੋਇਆ ਜੇ ਕਿਸੇ ਕੰਮ ਨੂੰ ਭੇਜੀਦਾ ਹੈ ਤੇ ਕੰਮ ਕਰ ਆਵਦਾ ਹੈ ਤਾ ਸਨਮੁਖ ਚਲਿਆ ਆਵਦਾ ਹੈ ॥ ਤੇ ਜੇ ਕੰਮ ਵਿਗਾੜ ਆਵਦਾ ਹੈ ਤਾ ਸਨਮੁਖ ਹੋ ਨਹੀ ਸਕੀਦਾ ॥ ਤੈਸੇ ਵਾਹੁਗੁਰੂ ਜੋ ਸਿਖਾ ਨੂ ਭੇਜਿਆ ਹੈ ਸੋ ਨਾਮ ਤੇ ਦਾਨ ਤੇ ਇਸਨਾਨ ਵਾਸਤੇ ਭੇਜਿਆ ਹੈ ॥ ਜੋ ਅੰਮ੍ਰਿਤ ਵੇਲੇ ਇਸਨਾਨ ਕਰਤੇ ਹੈਨ ॥ ਅਰ ਨਾਮ ਜਪਤੇ ਹੈਨ ਅਰ ਦਾਨ ਕਰਦੇ ਹੈਨ ਸੋ ਵਾਹਗੁਰੂ ਨੂ ਸਨਮੁਖ ਹੋਵੈਗਾ ॥ ਤੇ ਕਾਮ ਕ੍ਰੋਧ ਵਿਚ ਆਰਜਾ ਬੀਤਤੀ ਹੈ ਤਾਂ ਵੇਮੁਖ ਹੋ ਜਾਤੇ ਹੈਨ ॥ Guru Arjan spoke, "If one sends someone for a certain type of work, and they attend to that type of work, then they are said to be Sanmukh [Facing that purpose]. If they do not attend to that work, causing damage, they are not said to be Sanmukh [Facing that purpose]. Well in that same analogy, Vahiguru has sent His Sikhs to attend to the work of Naam, Daan [Charity], and Ishnaan [Purity]. Those who wake up at Amritvela [early hours of the day], and recite Naam, along with giving charity; those Sikhs are Sanmukh [Facing] Vahiguru. Those who spend their life engrossed in anger and desire, they are Vemukh [Facing away] from the Guru ਭਾਈ ਸਮੁੰਦੇ ਅਰਦਾਸ ਕੀਤੀ ਜੋ ਤੇਰੀ ਦਇਆ ਹੋਵੈ ਤਾਂ ਸਨਮੁਖ ਹੋਵੀਐ ॥ Bhai Samunda prayed to the Guru, "If your compassion is upon me then I will be Sanmukh [Facing towards you]." ਤਾ ਬਚਨ ਹੋਇਆ ਜੋ ਸਿਖ ਸਨ ਮੁਖਾ ਹੋਤਾ ਹੈ ਤਾ ਗੁਰੂ ਕੀ ਦਇਆ ਆਪੇ ਹੋਤੀ ਹੈ ॥ ਤਾ ਉਸੇ ਸਿਖ ਸਮੁੰਦੇ ਦਾ ਇਸੇ ਕਰ ਕਲਿਆਣੁ ਹੋਇਆ ॥54॥ Guru Arjan replied, "If a Sikh is Sanmukh [Facing] Towards the Guru, then the Guru's compassion will naturally be upon them." And in this way, that Sikh, Samunda, received liberation. ਸਿਖਾਂ ਦੀ ਭਗਤਮਾਲਾ, ਕ੍ਰਿਤ: ਭਾਈ ਮਨੀ ਸਿੰਘ ਸਹੀਦ, ਪੰਨਾ 89 Sikhan Di Bhagatmala, author: Bhai Mani Singh Shahid, page 89

  • Manglacharan FB
  • Manglacharan IG
  • Manglacharan YouTube

© 2017-2020 Manglacharan. All Rights Reserved.

Humble request for donation to Manglacharan Patreon

https://www.patreon.com/manglacharan